ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 2,200 ਕਰੋੜ ਰੁਪਏ ਦੇ ਕਿਰੂ ਪਣਬਿਜਲੀ ਪ੍ਰਾਜੈਕਟ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਅਤੇ 29 ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ। ਸਤਿਆਪਾਲ ਮਲਿਕ ਨੇ ਰਾਜਪਾਲ ਰਹਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਦੋ ਫ਼ਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਸੀਬੀਆਈ ਨੇ ਦਿੱਲੀ ਅਤੇ ਮੁੰਬਈ ਤੋਂ ਇਲਾਵਾ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਿਚ 30 ਥਾਵਾਂ ‘ਤੇ ਸਵੇਰੇ ਛਾਪੇਮਾਰੀ ਕੀਤੀ, ਜਿਸ ਵਿਚ 100 ਦੇ ਕਰੀਬ ਅਧਿਕਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਰ.ਕੇ. ਪੁਰਮ ਦਵਾਰਕਾ ਅਤੇ ਏਸ਼ੀਅਨ ਗੇਮਜ਼ ਵਿਲੇਜ ਤੋਂ ਇਲਾਵਾ ਗੁਰੂਗ੍ਰਾਮ ਅਤੇ ਬਾਗਪਤ ਵਿਚ ਮਲਿਕ ਨਾਲ ਜੁੜੇ ਸਥਾਨਾਂ ‘ਤੇ ਵੀ ਛਾਪੇ ਮਾਰੇ ਗਏ।
ਅਧਿਕਾਰੀਆਂ ਨੇ ਦਸਿਆ ਕਿ ਮਲਿਕ ਦੇ ਕਥਿਤ ਸਹਿਯੋਗੀਆਂ, ਚਨਾਬ ਵੈਲੀ ਪਾਵਰ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਦੇ ਸਾਬਕਾ ਚੇਅਰਮੈਨ ਨਵੀਨ ਕੁਮਾਰ ਚੋਧਰੀ ਅਤੇ ਪਟੇਲ ਇੰਜੀਨੀਅਰਿੰਗ ਲਿਮਟਿਡ ਦੇ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ।
ਮਲਿਕ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, “ਮੈਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬੀਮਾਰ ਹਾਂ ਅਤੇ ਹਸਪਤਾਲ ਵਿਚ ਦਾਖ਼ਲ ਹਾਂ। ਇਸ ਦੇ ਬਾਵਜੂਦ ਤਾਨਾਸ਼ਾਹ ਸਰਕਾਰੀ ਏਜੰਸੀਆਂ ਰਾਹੀਂ ਮੇਰੀ ਰਿਹਾਇਸ਼ ‘ਤੇ ਛਾਪੇਮਾਰੀ ਕਰ ਰਹੇ ਹਨ। ਮੇਰੇ ਡਰਾਈਵਰ ਅਤੇ ਮੇਰੇ ਸਹਾਇਕ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਇਕ ਕਿਸਾਨ ਦਾ ਪੁੱਤਰ ਹਾਂ ਅਤੇ ਇਨ੍ਹਾਂ ਛਾਪਿਆਂ ਤੋਂ ਨਹੀਂ ਡਰਾਂਗਾ।
पिछले 3-4 दिनों से मैं बिमार हूं ओर हस्पताल में भर्ती हूं। जिसके वावजूद मेरे मकान में तानाशाह द्वारा सरकारी एजेंसियों से छापे डलवाएं जा रहें हैं। मेरे ड्राईवर, मेरे साहयक के ऊपर भी छापे मारकर उनको बेवजह परेशान किया जा रहा है।
में किसान का बेटा हूं, इन छापों से घबराऊंगा नहीं। में…
— Satyapal Malik 🇮🇳 (@SatyapalmalikG) February 22, 2024
ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ 2,200 ਕਰੋੜ ਰੁਪਏ ਦੇ ਕਿਰੂ ਹਾਈਡਰੋ ਇਲੈਕਟਿਕ ਪਾਵਰ ਪ੍ਰਾਜੈਕਟ (ਐਚ.ਈ.ਪੀ.) ਲਈ ਕੰਮ ਦੀ ਵੰਡ ਵਿਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ। ਮਲਿਕ 23 ਅਗਸਤ 2018 ਤੋਂ 30 ਅਕਤੂਬਰ 2019 ਤਕ ਜੰਮੂ-ਕਸ਼ਮੀਰ ਦੇ ਰਾਜਪਾਲ ਰਹੇ।
300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ । ਇਨ੍ਹਾਂ ਵਿਚੋਂ ਇਕ ਫ਼ਾਈਲ ਪ੍ਰਾਜੈਕਟ ਨਾਲ ਸਬੰਧਤ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪਹਿਲਾਂ ਕਿਹਾ ਸੀ, “2019 ਵਿਚ ਕਿਰੂ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰਾਜੈਕ ਪ੍ਰਾਜੈਕਟ (ਐਚਈਪੀ) ਦੇ ਲਗਭਗ 2,200 ਕਰੋੜ ਰੁਪਏ ਦੇ ਸਿਵਲ ਵਰਕਸ ਦਾ ਠੇਕਾ ਇਕ ਨਿਜੀ ਕੰਪਨੀ ਨੂੰ ਦੇਣ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਇਕ ਕੇਸ ਦਰਜ ਕੀਤਾ ਗਿਆ ਸੀ ।
ਸੀਬੀਆਈ ਨੇ ਚੌਧਰੀ ਤੋਂ ਇਲਾਵਾ ਚਨਾਬ ਵੈਲੀ ਪਾਵਰ ਪ੍ਰਾਜੈਕਟਸ (ਪੀ) ਲਿਮਟਿਡ ਅਤੇ ਪਟੇਲ ਇੰਜਨੀਅਰਿੰਗ ਲਿਮਟਿਡ ਦੇ ਸਾਬਕਾ ਅਧਿਕਾਰੀਆਂ ਐਮਐਸ ਬਾਬੂ, ਐਮਕੇ ਮਿੱਤਲ ਅਤੇ ਅਰੁਣ ਕੁਮਾਰ ਮਿਸ਼ਰਾ ਵਿਰੁਧ ਕੇਸ ਦਰਜ ਕੀਤਾ ਹੈ। ਜਾਂਚ ਦੇ ਸਿਲਸਿਲੇ ਵਿਚ ਸੀਬੀਆਈ ਨੇ ਜਨਵਰੀ ‘ਚ ਪੰਜ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਸੀ।