ਕੁਲਵਿੰਦਰ ਸਿੰਘ ਭਾਟੀਆ, ਕਾਦੀਆਂ : ਪਿੰਡ ਦੀ ਲਾਲ ਲਕੀਰ ਵਿੱਚ ਪੈਂਦੀ ਜਮੀਨ ਉੱਤੇ ਤਾਏ ਦੇ ਮੁੰਡੇ ਉੱਤੇ ਕਬਜ਼ਾ ਕਰਨ ਦੇ ਪੀੜਤ ਪਰਿਵਾਰ ਨੇ ਲਗਾਏ ਦੋਸ਼, ਮਾਮਲਾ ਹੈ ਥਾਣਾ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਧੰਨੇ ਦਾ
ਜਾਣਕਾਰੀ ਦਿੰਦਿਆਂ ਪੀੜਤ ਕਸ਼ਮੀਰ ਸਿੰਘ ਅਤੇ ਉਸਦੇ ਬੇਟੇ ਨੇ ਦੱਸਿਆ ਕਿ ਇਹ ਲਾਲ ਲਕੀਰ ਵਾਲੀ ਜਮੀਨ ਸਾਡੀ ਹੈ ਪਰ ਸਾਡੇ ਤਾਏ ਦੇ ਮੁੰਡੇ ਵੱਲੋਂ ਆਪਣੇ ਨਾਲ ਹੋਰ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਜਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਇਸ ਜਮੀਨ ਦੇ ਅਸੀਂ ਅਦਾਲਤ ਕੋਲੋਂ ਸਟੇ ਆਰਡਰ ਵੀ ਲਿਆਂਦੇ ਹੋਏ ਹਨ ਪੁਲਿਸ ਕੋਲ ਵੀ ਇਸ ਦੀ ਕਾਪੀ ਦਿੱਤੀ ਗਈ ਹੈ ਬਾਵਜੂਦ ਇਸਦੇ ਤਾਏ ਦੇ ਬੇਟੇ ਵੱਲੋਂ ਅਦਾਲਤ ਦੇ ਆਰਡਰਾਂ ਦੀ ਤੌਹੀਨ ਕਰਦੇ ਹੋਏ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ
ਉਹਨਾਂ ਕਿਹਾ ਕਿ ਸਾਡੇ ਤਾਏ ਦਾ ਮੁੰਡਾ ਜੋ ਕਿ ਡੇਰੇ ਤੇ ਰਹਿੰਦਾ ਹੈ ਤੇ ਧੱਕੇ ਨਾਲ ਪਿੰਡ ਵਿੱਚ ਆ ਕੇ ਜਮੀਨ ਉੱਤੇ ਕਬਜ਼ਾ ਕਰ ਰਿਹਾ ਹੈ। ਇਸ ਵੱਲੋਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਡਰੋ ਅਸੀਂ ਆਪਣੇ ਘਰ ਅੰਦਰ ਭੱਜ ਕੇ ਜਾਨ ਬਚਾਈ ਹੈ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਜਦੋਂ ਇਸ ਬਾਰੇ ਦੂਜੇ ਪਰਿਵਾਰ ਦੇ “ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਗੋਗਲੂਆਂ ਤੋਂ ਮਿੱਟੀ ਚਾੜਦੇ ਹੋਏ ਕਿਹਾ ਕਿ ਇਹ ਥਾਂ ਸਾਡਾ ਹੈ” ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਪੁਲਿਸ ਨੇ ਤੁਹਾਨੂੰ ਇਸ ਥਾਂ ਨੂੰ ਬਣਾਉਣ ਤੋਂ ਰੋਕਿਆ ਹੈ ਤਾਂਉਨਾਂ ਕੋਲ ਇਸ ਦਾ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਗਿਆ
ਮੌਕੇ ਤੇ ਪੁਲਿਸ ਪਹੁੰਚਣ ਤੇ ਸੁਖਦੇਵ ਸਿੰਘ ਅਤੇ ਉਸਦੇ ਨਾਲ ਆਏ ਨੌਜਵਾਨ ਭੱਜਦੇ ਨਜ਼ਰ ਆਏ ਜਦੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ